MixSingh in the house
ਪਾਣੀ ਦੀ ਕੀ ਗੱਲ ਕਰਦੇ
ਪਾਣੀ ਦੀ ਕੀ ਗੱਲ ਕਰਦੇ
ਥੋਨੂੰ Coke ਪਿਲਾ ਦਾਂਗੇ
ਸਾਡੇ ਨਾਲ ਦਿਲ ਲਾ ਲਵੋ
ਥੋਨੂੰ Italy ਘੁੰਮਾ ਦਾਂਗੇ
ਸ਼ਾਦੀ ਤੇਰੇ ਨਾ' ਕਰਾਵਾਂਗੀ
ਸ਼ਾਦੀ ਤੇਰੇ ਨਾ' ਕਰਾਵਾਂਗੀ
ਝਾੜੂ-ਪੋਛਾ ਤੁਸੀਂ ਲਾ ਲਿਓ
ਚਾਹ ਆਪੇ ਮੈਂ ਬਣਾਵਾਂਗੀ
ਤਾਰਾਂ ਦਿਲ ਦੀਆਂ touch ਕਰਦੇ
ਤਾਰਾਂ ਦਿਲ ਦੀਆਂ touch ਕਰਦੇ
ਥੋਡੇ ਬਿਣਾਂ ਸਾਡਾ ਕੋਈ ਨਾ
ਦੱਸੋ ਕਿਹੜੀ ਗੱਲੋਂ ਸ਼ੱਕ ਕਰਦੇ?
ਤੇਰੇ ਕਿੱਸੇ ਵੇ ਕਮਾਲ ਹੁੰਦੇ
ਤੇਰੇ ਕਿੱਸੇ ਵੇ ਕਮਾਲ ਹੁੰਦੇ
ਹੋਰ ਦੱਸੋ ਕੀ ਬੋਲੀਏ?
ਥੋਡੀ shirt'an 'ਤੇ ਵਾਲ ਹੁੰਦੇ
ਮੇਰੇ 'ਤੇ ਯਕੀਨ ਤੂੰ ਕਰ ਲੈ, ਸ਼ਹਿਰ ਦੀ ਕੁੜੀਏ ਨੀ
ਮਿੱਠੀ-ਮਿੱਠੀ ਮੈਨੂੰ ਲਗਦੀ ਜ਼ਹਿਰ ਦੀ ਪੁੜੀਏ ਨੀ
ਪਿੱਛੇ-ਪਿੱਛੇ ਮੇਰੇ ਆਵੇ, ਦੱਸ ਕੀ ਚਾਹੁਨਾ ਐ?
ਦਿਲ ਤੋਂ ਮੁੰਡਿਆ ਚਾਂਦੀ, ਵੇ ਸ਼ਕਲੋਂ ਸੋਨਾ ਐ
ਤੁਸੀਂ ਐਨਾ ਸਾਡਾ ਨਹੀਓਂ ਕਰਦੇ
ਤੁਸੀਂ ਐਨਾ ਸਾਡਾ ਨਹੀਓਂ ਕਰਦੇ
ਅਸੀਂ ਜਿੰਨਾਂ ਥੋਨੂੰ ਚਾਹੀ ਜਾਨੇ ਆਂ
ਥੋਡੇ ਨਾਲ ਘੁੰਮ-ਘੁੰਮ ਕੇ
ਥੋਨੂੰ ਨਜ਼ਰੋਂ ਬਚਾਈ ਜਾਨੇ ਆਂ
ਵੇ ਤੂੰ ਕੁੜੀਆਂ 'ਤੇ ਗਾਣੇ ਗਾਉਨੈ
ਵੇ ਤੂੰ ਕੁੜੀਆਂ 'ਤੇ ਗਾਣੇ ਗਾਉਨੈ
ਕਦੇ ਸਾਡੇ ਲਈ ਵੀ ਗਾਹ, ਸੋਹਣਿਆ
Phone ਸਾਡਾ ਚੱਕਦਾ ਹੀ ਨਹੀਂ
ਕਦੇ ਮਿਲਣੇ ਤੇ ਆ, ਸੋਹਣਿਆ
ਗੱਡੀ ਵੱਡੀ ਜਿਹੀ ਲੈ ਆਵਾਂਗੇ
ਗੱਡੀ ਵੱਡੀ ਜਿਹੀ ਲੈ ਆਵਾਂਗੇ
ਬੈਂਡ-ਬਾਜੇ ਨਾਲ, ਸੋਹਣਿਓ
ਥੋਨੂੰ ਵਿਆਹ ਕੇ ਲੈ ਜਾਵਾਂਗੇ
ਗੱਡੀ ਕੋਈ ਵੀ arrange ਕਰਿਓ
ਗੱਡੀ ਕੋਈ ਵੀ arrange ਕਰਿਓ
ਕੁੜੀਆਂ ਦੇ phone ਆਉਂਦੇ ਨੇ
ਪਹਿਲਾਂ phone number change ਕਰਿਓ
ਤੇਰੀ mummy ਨੂੰ ਮਨਾ ਲਵਾਂਗੇ
ਮੇਰੀ ਸਾਸੂ-ਮਾਂ ਬਨਾ ਲਵਾਂਗੇ
ਓ, ਮੇਰੇ daddy ਨੂੰ ਮਨਾਊ ਕੌਣ ਵੇ?
ਓ, ਤੇਰੇ ਵਿਹਲੇ ਨਾ' ਵਿਆਹੂ ਕੌਣ ਵੇ?
ਤੇਰੇ daddy ਨੂੰ ਮਨਾ ਲਵਾਂਗੇ
ਓ, ਮੇਰੇ daddy ਨੂੰ ਮਨਾਊ ਕੌਣ ਵੇ?